ਓ ਕਹਿੰਦੇ ਸਾਨੂੰ ਭੁੱਲ ਜਾਓ ਅਸੀਂ ਸੱਜਣ ਹੋਰ ਬਣਾ ਲਏ ਨੇ, ਛੱਡ ਪਿਆਰ ਤੇਰੇ ਦੀ ਕੁੱਲੀ ਨੂੰ ਅਸੀਂ ਸੋਹਣੇ ਮਹਿਲ ਸਜਾ ਲਏ ਨੇ, ਨਹੀਂਓ ਲੋੜ ਤੇਰੇ ਦਿਲ ਦੀ ਸਾਨੂੰ ਅਸੀਂ ਦਿਲ ਹੋਰਾਂ ਨਾਲ ਲਾ ਲਏ ਨੇ, ਅਸੀਂ ਵੀ ਹੱਸ ਕੇ ਟਾਲ ਦਿੱਤਾ ਭਾਵੇਂ ਸੱਜਣ ਹੋਰ ਬਣਾ ਲਏ ਨੇ, ਅਸੀਂ ਫੇਰ ਵੀ ਪਿਆਰ ਨਿਭਾਵਾਂਗੇ, ਨਹੀਂ ਲੋੜ ਜੇ ਸਾਡੇ ਦਿਲ ਦੀ ਤੈਨੂੰ ਤੇਰੀਆਂ ਯਾਦਾਂ ਨਾਲ ਦਿਲ ਅਸੀਂ ਲਾਵਾਂਗੇ, ਏਸ ਜਨਮ ਤੇ ਨਹੀਂ ਹੋਇਆ ਤੂੰ ਸਾਡਾ, ਤੈਨੂੰ ਅਗਲੇ ਜਨਮ 'ਚ ਪਾਵਾਂਗੇ... ਤਰਸਦੀ ਹੀ ਰਹਿ ਗਈ ਇਹ ਉਮਰ ਤੇਰੇ ਸਾਥ ਨੂੰ ਉੰਝ ਸਫ਼ਰ ਦੇ ਵਿੱਚ ਬਥੇਰੇ ਕਾਫ਼ਲੇ ਮਿਲਦੇ ਰਹੇ* "ਕੱਲ ਫਿਰ ਸੂਰਜ ਚੜੇਗਾ, ਹੋ ਨਾ ਉਦਾਸ ਐਵੇਂ" ਸੁ਼ਕਰ ਹੈ ਇਉ ਕਹਿਣ ਵਾਲੇ ਦਿਨ ਢਲੇ ਮਿਲਦੇ ਰਹੇ* ਤੇਰੇ ਵਾਂਗੂ ਨਾਮ ਮੇਰਾ ਨਾ ਕਿਸੇ ਨੇ ਵੀ ਲਿਆ ਉੰਝ ਬੁਲਾਵੇ,ਦਾਅਵਤਾਂ,ਸੱਦੇ ਬੜੇ ਮਿਲਦੇ ਰਹੇ** ਦਿਲ ਦੇ ਰਿਸ਼ਤੇ ਟੁੱਟਦੇ, ਡੂੰਗੇ ਜ਼ਖਮ ਲਗਾ ਜਾਂਦੇ... ਪੀੜ ਸਹਣ ਦੀ ਬੁਕੱਤ ਹੌਲੀ ਹੌਲੀ ਆਉਂਦੀ ਏ... ਤੱਕਣਾ ਛਡਿਆ ਤੈਨੂੰ, ਵੇਖੀਂ ਭੁਲ ਵੀ ਜਾਵਾਂਗੇ... ਜਾਨ ਨਿਕਲਦੀ ਆਖਿਰ ਥੋੜਾ ਚਿਰ ਤਾਂ ਲਾਉਂਦੀ ਏ!!!!!